ਗੈਸ ਦੀ ਲੀਕੇਜ ਅਤੇ ਉਸਦੀ ਗੰਧ

ਸੜੇ ਹੋਏ ਆਂਡਿਆਂ ਵਰਗੀ ਬਦਬੂ? ਇਹ ਇੱਕ ਗੈਸ ਦੀ ਲੀਕੇਜ ਹੋ ਸਕਦੀ ਹੈ।

ਤੁਸੀਂ ਨੈਚੁਰਲ ਗੈਸ ਨੂੰ ਵੇਖ ਨਹੀਂ ਸਕਦੇ ਅਤੇ ਨਾ ਹੀ ਉਸ ਦਾ ਸੁਆਦ ਚੱਖ ਸਕਦੇ ਹੋ ਪਰ ਤੁਸੀਂ ਯਕੀਨਨ ਇਸ ਨੂੰ ਸੁੰਘ ਸਕਦੇ ਹੋ! ਅਤੇ ਇਹ ਇੱਕ ਚੰਗੀ ਗੱਲ ਹੈ।

ਅਸੀਂ ਇਸ ਵਿੱਚ ਇੱਕ ਨੁਕਸਾਨ ਰਹਿਤ ਗੰਧ ਨੂੰ ਮਿਲਾਉਂਦੇ ਹਾਂ ਜਿਸ ਨੂੰ ਮੇਰਕਾਪਟੈਨ (mercaptan) ਕਿਹਾ ਜਾਂਦਾ ਹੈ ਤਾਂ ਕਿ ਤੁਸੀਂ ਲੀਕੇਜ ਹੋਣ ਦੀ ਕਿਸੇ ਦੁਰਲਭ ਸੂਰਤ ਵਿੱਚ ਵੀ ਨੈਚੁਰਲ ਗੈਸ ਨੂੰ ਸੁੰਘ ਸਕੋ। ਜੇ ਕੋਈ ਲੀਕੇਜ ਹੁੰਦੀ ਹੈ ਤਾਂ ਤੁਸੀਂ ਨੈਚੁਰਲ ਗੈਸ ਉਪਕਰਣ ਤੋਂ ਇਕ ਸ਼ੂਕਦੀ ਆਵਾਜ਼ ਵੀ ਸੁਣ ਸਕਦੇ ਹੋ। ਜੇਕਰ ਤੁਹਾਨੂੰ ਅਜਿਹੀ (ਸੜੇ ਹੋਏ ਆਂਡਿਆਂ ਵਰਗੀ ਜਾਂ ਸਲਫਰ ਵਰਗੀ) ਗੰਧ ਆਉਂਦੀ ਹੈ, ਤਾਂ ਫੌਰਨ ਇਹ ਕੁਝ ਕਰੋ:

  1. ਤੁਸੀਂ ਜੋ ਵੀ ਕਰ ਰਹੇ ਹੋ, ਉਹ ਕਰਨਾ ਬੰਦ ਕਰ ਦਿਓ। ਆਪਣੇ ਮੋਬਾਈਲ ਜਾਂ ਲੈਂਡਲਾਈਨ ਦੀ ਵਰਤੋਂ ਨਾ ਕਰੋ, ਸਿਗਰਟ ਪੀਣਾ ਬੰਦ ਕਰ ਦਿਓ, ਮਾਚਸਾਂ ਜਾਂ ਬਿਜਲੀ ਦੇ ਸਵਿੱਚਾਂ ਦੀ ਵਰਤੋਂ ਜਾਂ ਕੋਈ ਹੋਰ ਅੱਗ ਲੱਗਣ ਵਾਲੇ ਸਰੋਤਾਂ ਦੀ ਵਰਤੋਂ ਨਾ ਕਰੋ।
  2. ਬਾਹਰ ਨਿਕਲ ਜਾਓ। ਬਾਹਰ ਨਿਕਲਦੇ ਹੋਏ, ਦਰਵਾਜ਼ੇ ਨੂੰ ਖੁੱਲਾ ਛੱਡ ਜਾਓ ਅਤੇ ਪਹਿਲਾਂ ਤੋਂ ਖੁੱਲੀ ਖਿੜਕੀਆਂ ਨੂੰ ਵੀ ਖੁੱਲਾ ਹੀ ਛੱਡ ਜਾਓ।
  3. ਸਾਨੂੰ ਕਾਲ ਕਰੋ। ਬਾਹਰ ਨਿਕਲਣ ਤੋਂ ਬਾਅਦ, 911 ਤੇ ਕਾਲ ਕਰੋ ਅਤੇ ਜਵਾਬ ਮਿਲਣ ਤੇ, ਆਪਣੀ ਭਾਸ਼ਾ ਪੰਜਾਬੀ ਦੱਸੋ ਅਤੇ ਤੁਹਾਡੀ ਕਾਲ ਨੂੰ ਇੱਕ ਪੰਜਾਬੀ-ਬੋਲਣ ਵਾਲੇ ਆਪਰੇਟਰ ਨੂੰ ਟਰਾਂਸਫਰ ਕਰ ਦਿੱਤਾ ਜਾਵੇਗਾ, ਜਾਂ FortisBC ਐਮਰਜੈਂਸੀ ਲਾਈਨ ਨੂੰ 1-800-663-9911 ਤੇ ਕਾਲ ਕਰੋ (24 ਘੰਟੇ - ਸਿਰਫ਼ ਅੰਗਰੇਜ਼ੀ ਵਿੱਚ ਉਪਲੱਬਧ)

ਇਹ ਜਾਣੋ ਕਿ ਤੁਹਾਨੂੰ ਨੈਚੁਰਲ ਗੈਸ ਦੀ ਗੰਧ ਆਉਂਣ ਤੇ ਕੀ ਕਰਨਾ ਚਾਹੀਦਾ ਹੈ?

ਮੇਰਕਾਪਟੈਨ: ਸੁਰੱਖਿਆ ਦੀ ਗੰਧ

ਨੈਚੁਰਲ ਗੈਸ ਕੁਦਰਤੀ ਤੌਰ 'ਤੇ ਗੰਧਹੀਨ ਹੁੰਦੀ ਹੈ। ਇਸ ਲਈ ਅਸੀਂ ਆਪਣੀ ਨੈਚੁਰਲ ਗੈਸ ਵਿਚ ਥੋੜੀ ਜਿਹੀ ਮੇਰਕਾਪਟੈਨ (mercaptan) ਨਾਮਕ ਤੇਜ ਰਸਾਇਣ ਮਿਲਾਉਂਦੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜੇਕਰ ਲੀਕੇਜ ਹੋਵੇ ਤਾਂ ਤੁਸੀਂ ਇਸ ਨੂੰ ਸੁੰਘ ਸਕੋ। ਮੇਰਕਾਪਟੈਨ (mercaptan) ਹਾਈਡ੍ਰੋਜਨ ਸਲਫਾਈਡ (hydrogen sulphide) ਵਰਗੇ ਕੁਦਰਤੀ ਤੌਰ ਤੇ ਪਾਏ ਜਾਣ ਵਾਲੇ ਮਿਸ਼ਰਣਾਂ ਤੋਂ ਪ੍ਰਾਪਤ ਹੁੰਦਾ ਹੈ, ਜਿਸ ਦੀ ਬਹੁਤ ਘੱਟ ਮਾਤਰਾ ਵਿੱਚ ਵੀ ਇਕ ਤੇਜ ਗੰਧ ਹੁੰਦੀ ਹੈ। ਇਸ ਲਈ ਜੇਕਰ ਤੁਹਾਨੂੰ ਕਿਸੇ ਅਜਿਹੀ ਚੀਜ ਦੀ ਗੰਧ ਆਉਂਦੀ ਹੈ ਜਿਸਦੀ ਬਦਬੂ ਉਬਲਦੇ ਅੰਡਿਆਂ ਦੀ ਤਰ੍ਹਾਂ ਹੋਵੇ ਜਿਹੜੇ ਕਿ ਕੁਝ ਦਿਨਾਂ ਤੋਂ ਤੁਹਾਡੇ ਲੰਚ ਬੈਗ ਵਿਚ ਪਏ ਹਨ, ਤਾਂ ਇਹ ਇੱਕ ਸੰਕੇਤ ਹੈ ਕਿ ਉਸ ਖੇਤਰ ਨੂੰ ਛੱਡ ਦਿਓ ਅਤੇ ਮਦਦ ਲਈ ਕਾਲ ਕਰੋ।

ਹੋਰ ਜਾਣਕਾਰੀ ਚਾਹੁੰਦੇ ਹੋ? ਸਾਡੀ Global BC ਦੇ ਗੈਸ ਸੁਗੰਧ ਲੈਬ (gas odour lab) ਦੇ ਦੌਰੇ ਦਾ ਵੀਡੀਓ ਦੇਖੋ ਕਿ ਕਿਵੇਂ ਅਤੇ ਕਿਉਂ ਮੇਰਕਾਪਟੈਨ (mercaptan) ਸਾਡੀ ਨੈਚੁਰਲ ਗੈਸ ਵਿਚ ਮਿਲਾਈ ਜਾਂਦੀ ਹੈ।