ਘਰ ਦੇ ਮਾਲਕਾਂ ਲਈ ਜ਼ਮੀਨ ਦੀ ਖੁਦਾਈ ਕਰਨ ਦੇ ਸੁਰੱਖਿਅਤ ਤਰੀਕੇ

ਤੁਸੀਂ ਖੁਦਾਈ ਕਰਨ ਤੋਂ ਪਹਿਲਾਂ ਕਲਿੱਕ ਜਾਂ ਕਾਲ ਨਹੀਂ ਕਰਦੇ?

horizontal-line-fbc-red
ਜ਼ਰੂਰੀ ਕੋਵਿਡ-19 ਸੂਚਨਾ
ਜੇਕਰ ਤੁਸੀਂ ਆਪਣੇ ਵਿਹੜੇ (ਯਾਰਡ) ਵਿੱਚ ਖੁਦਾਈ ਕਰਨ ਦੀ ਯੋਜਨਾ ਬਣਾ ਰਹੇ ਹੋ – ਭਾਵੇਂ ਕੋਈ ਰੁੱਖ ਜਾਂ ਝਾੜੀ ਲਗਾਉਣ ਵਾਸਤੇ, ਜਾਂ ਵਾੜ ਲਗਾਉਣ ਵਾਸਤੇ – ਤਾਂ ਕਿਰਪਾ ਕਰਕੇ ਇਸ ਬਾਰੇ ਵਿਚਾਰ ਕਰੋ ਕਿ ਕੀ ਕੋਵਿਡ-19 ਦੇ ਸੰਕਟ ਦੇ ਦੌਰਾਨ ਇਹ ਖੁਦਾਈ ਜ਼ਰੂਰੀ ਹੈ। ਜੇਕਰ ਕਿਸੇ ਗੈਸ ਦੀ ਪਾਈਪ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਸਾਡੇ ਕਰਮਚਾਰੀਆਂ ਨੂੰ ਇਸ ਦੀ ਮੁਰੰਮਤ ਕਰਨ ਅਤੇ ਪ੍ਰਭਾਵਤ ਘਰਾਂ ਵਿੱਚ ਸਪਲਾਈ ਨੂੰ ਦੁਬਾਰਾ ਦਰੁਸਤ ਕਰਨ ਲਈ ਉੱਥੇ ਜਾਣਾ ਪਏਗਾ। ਸ਼ਰੀਰਕ ਦੂਰੀ ਬਣਾਏ ਰੱਖਣ ਵਿੱਚ – ਅਤੇ ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਸੁਰੱਖਿਅਤ ਰੱਖਣ ਵਿੱਚ ਸਾਡੀ ਸਹਾਇਤਾ ਕਰੋ। ਜੇਕਰ ਸੰਭਵ ਹੋਵੇ, ਤਾਂ ਖੁਦਾਈ ਦੀ ਆਪਣੀ ਯੋਜਨਾ ਨੂੰ ਮੁਲਤਵੀ ਕਰੋ।
horizontal-line-fbc-red

ਜਦੋਂ ਵੀ ਤੁਸੀਂ ਆਪਣੇ ਵਿਹੜੇ (ਯਾਰਡ) ਵਿੱਚ ਖੁਦਾਈ ਕਰਨ ਦੀ ਯੋਜਨਾ ਬਣਾਓਗੇ —ਜਿਵੇਂ ਕਿ ਡੈੱਕ ਦਾ ਨਿਰਮਾਣ ਕਰਨ ਵਾਸਤੇ ਜਾਂ ਕੇਵਲ ਕੁਝ ਸਦਾਬਹਾਰ ਬੂਟੇ ਲਗਾਉਣ ਵਾਸਤੇ ਹੀ—ਤਾਂ ਤੁਹਾਨੂੰ ਪਹਿਲਾਂ ਹੀ ਆਪਣੀ ਸੰਪਤੀ (ਪ੍ਰਾਪਰਟੀ) ਵਿਖੇ ਧਰਤੀ ਦੇ ਹੇਠਲੀਆਂ ਗੈਸ ਅਤੇ ਹੋਰਾਂ ਉਪਭੋਗਤਾ ਪਾਈਪਾਂ ਦੀ ਜਗ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੀ ਬੇਨਤੀ ਕਰਨ ਲਈ ਲਾਜ਼ਮੀ ਤੌਰ ਤੇ BC 1 Call ਉੱਤੇ ਕਲਿੱਕ ਜਾਂ ਕਾਲ ਕਰਨਾ ਚਾਹੀਦਾ ਹੈ। ਇੰਝ ਕਰਨ ਨਾਲ ਤੁਹਾਡੇ ਵੱਲੋਂ ਕਿਸੇ ਜ਼ਮੀਨ ਹੇਠਲੀ ਗੈਸ ਜਾਂ ਕੋਈ ਹੋਰ ਉਪਭੋਗਤਾ ਪਾਈਪ ਨੂੰ ਸੱਟ ਮਾਰਨ ਨਾਲ ਹੋਣ ਵਾਲੇ ਸੁਰੱਖਿਆ ਖਤਰਿਆਂ ਅਤੇ ਮਹਿੰਗੀਆਂ ਮੁਰੰਮਤਾਂ ਤੋਂ ਬਚਣ ਵਿੱਚ ਤੁਹਾਡੀ ਸਹਾਇਤਾ ਹੋਵੇਗੀ।

bconecall-logo

ਸੁਰੱਖਿਅਤ ਖੁਦਾਈ ਲਈ ਤਿੰਨ ਸੌਖੇ ਕਦਮ

 1. ਸਥਾਨ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਬੇਨਤੀ ਕਰੋ – ਖੁਦਾਈ ਕਰਨ ਤੋਂ ਘੱਟੋ-ਘੱਟ ਤਿੰਨ ਕੰਮ-ਕਾਜੀ ਦਿਨਾਂ ਤੋਂ ਪਹਿਲਾਂ, bc1c.ca ‘ਤੇ ਕਲਿੱਕ ਕਰੋ ਜਾਂ BC 1 Call ਨੂੰ 1-800-474-6886 ‘ਤੇ ਕਾਲ ਕਰੋ। ਇਸ ਸੇਵਾ ਦਾ ਕੋਈ ਖਰਚਾ ਨਹੀਂ ਹੈ ਅਤੇ BC 1 Call ਉਹਨਾਂ ਸਾਰੀਆਂ ਸਦੱਸ ਕੰਪਨੀਆਂ ਨੂੰ ਸੂਚਿਤ ਕਰ ਦਏਗੀ ਜਿੰਨ੍ਹਾਂ ਦੀਆਂ ਉਪਭੋਗਤਾ ਪਾਈਪਾਂ ਤੁਹਾਡੇ ਵਿਹੜੇ (ਯਾਰਡ) ਦੀ ਜ਼ਮੀਨ ਹੇਠਾਂ ਦੱਬੀਆਂ ਹਨ।
 2. ਖੁਦਾਈ ਕਰਨ ਦੀ ਸੁਰੱਖਿਅਤ ਜ੍ਹਗਾ ਤੇ ਹੀ ਖੁਦਾਈ ਕਰਨ ਦੀ ਯੋਜਨਾ ਬਣਾਓ – ਤੁਹਾਡੇ ਵੱਲੋਂ BC 1 Call ਨੂੰ ਸੰਪਰਕ ਕਰਨ ਤੋਂ ਬਾਅਦ, ਅਸੀਂ ਤੁਹਾਨੂੰ ਤੁਹਾਡੀ ਸੰਪਤੀ (ਪ੍ਰਾਪਰਟੀ) ਦੀ ਜ਼ਮੀਨ ਹੇਠਲੀਆਂ ਗੈਸ ਪਾਈਪਾਂ ਦੀ ਜ੍ਹਗਾ ਦੀ ਜਾਣਕਾਰੀ ਬਾਰੇ ਦੱਸਦਾ ਹੋਇਆ ਨਕਸ਼ਾ ਅਤੇ ਦਿਸ਼ਾਵਾਂ ਭੇਜਾਂਗੇ। ਤੁਹਾਨੂੰ ਇਹ ਜਾਣਕਾਰੀ ਤਿੰਨ ਦਿਨਾਂ ਦੇ ਅੰਦਰ ਪ੍ਰਾਪਤ ਹੋਵੇਗੀ।
 3. ਪਾਈਪ ਨੂੰ ਲੱਭੋ – ਆਪਣੀ ਸੰਪਤੀ (ਪ੍ਰਾਪਰਟੀ) ਵਿੱਚ ਗੈਸ ਪਾਈਪਾਂ ਦੇ ਸਥਾਨ ਦਾ ਪਤਾ ਲਗਾਉਣ ਲਈ ਨਕਸ਼ੇ ਦੀ ਵਰਤੋਂ ਕਰੋ। ਜਿਹੜੀ ਜਗ੍ਹਾਂ ਵਿੱਚ ਤੁਸੀਂ ਖੁਦਾਈ ਕਰਨਾ ਚਾਹੁੰਦੇ ਹੋ, ਜੇਕਰ ਉਹ ਜਗ੍ਹਾਂ ਮੈਪ ਵਿੱਚ ਦੱਸੇ ਅਨੁਸਾਰ ਪਾਈਪ ਦੇ ਸਥਾਨ ਦੇ ਇੱਕ ਮੀਟਰ ਦੇ ਘੇਰੇ ਵਿੱਚ ਆਉਂਦੀ ਹੈ ਤਾਂ ਧਿਆਨ ਨਾਲ ਹੱਥ ਨਾਲ ਵਰਤੇ ਜਾਣ ਵਾਲੇ ਖੁਰਪੇ ਦੀ ਵਰਤੋਂ ਕਰਦੇ ਹੋਏ ਖੁਦਾਈ ਕਰੋ। ਅਤੇ ਇਸ ਦੇ ਨਾਲ ਹੀ, ਹੇਠਲੀਆਂ ਗੱਲਾਂ ਦਾ ਧਿਆਨ ਰੱਖੋ:
  • ਗੈਸ ਦੀ ਪਾਈਪ ਮਿੱਟੀ ਖੁਰਨ ਕਰਕੇ ਜਾਂ ਮਿੱਟੀ ਦੀ ਫੇਰ-ਬਦਲ ਕਰਕੇ ਸਤ੍ਹਾ ਦੇ ਨੇੜੇ ਹੋ ਸਕਦੀ ਹੈ।
  • ਗੈਸ ਪਾਈਪ ਦੇ ਇੱਕ ਮੀਟਰ ਦੇ ਘੇਰੇ ਦੇ ਅੰਦਰ ਕਿਸੇ ਬਿਜਲੀ ਦੇ ਉਪਕਰਨ ਦੀ ਵਰਤੋਂ ਨਾ ਕਰੋ।
  • ਜੇਕਰ ਤੁਹਾਨੂੰ ਮੁਹੱਈਆ ਕੀਤੇ ਨਕਸ਼ੇ ਜਾਂ ਦਿਸ਼ਾਵਾਂ ਨੂੰ ਸਮਝਣ ਵਿੱਚ ਕੋਈ ਸਹਾਇਤਾ ਚਾਹੀਦੀ ਹੈ ਤਾਂ, ਸਾਨੂੰ 1-888-822-6555 ‘ਤੇ ਕਾਲ ਕਰੋ ਅਤੇ ਅਸੀਂ ਤੁਹਾਨੂੰ ਚੰਗੀ ਤਰ੍ਹਾਂ ਵੇਰਵੇ ਸਮਝਾ ਸਕਦੇ ਹਾਂ।

ਹੋਰ ਜਾਣਨ ਲਈ ਸਾਡੀ ਵੀਡੀਓ ਨੂੰ ਦੇਖੋ


ਤੁਹਾਡੀ ਸੰਪਤੀ (ਪ੍ਰਾਪਰਟੀ) ‘ਤੇ ਖੁਦਾਈ ਕਰਨ ਲਈ ਕਿਸੇ ਠੇਕੇਦਾਰ ਨੂੰ ਕੰਮ ‘ਤੇ ਰੱਖਣ ਵੇਲੇ ਇਸ ਜਾਂਚ-ਸੂਚੀ ਦੀ ਪਾਲਣਾ ਕਰੋ

ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੇਠਲੀ ਜਾਂਚ-ਸੂਚੀ ਦੀ ਵਰਤੋਂ ਕਰੋ ਅਤੇ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਕਰੋ।

 • BC 1 Call ਟਿਕਟ – ਇਸ ਗੱਲ ਨੂੰ ਧਿਆਨ ਵਿੱਚ ਰੱਖੋ ਕਿ ਜੇਕਰ ਠੇਕੇਦਾਰ ਖੁਦਾਈ ਕਰਨ ਵੇਲੇ ਜ਼ਮੀਨ ਹੇਠਲੀ ਕੋਈ ਨੈਚੁਰਲ ਗੈਸ ਦੀ ਪਾਈਪ ਜਾਂ ਕੋਈ ਹੋਰ ਉਪਭੋਗਤਾ ਪਾਈਪ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਤੁਹਾਨੂੰ ਮੁਰੰਮਤ ਦਾ ਖਰਚਾ ਦੇਣਾ ਪੈ ਸਕਦਾ ਹੈ। ਇਸ ਗੱਲ ਨੂੰ ਯਕੀਨੀ ਕਰੋ ਕਿ ਉਹ ਤੁਹਾਡੀ ਸੰਪਤੀ (ਪ੍ਰਾਪਰਟੀ) ਵਿਖੇ FortisBC ਦੀਆਂ ਜ਼ਮੀਨ ਹੇਠਲੀਆਂ ਉਪਭੋਗਤਾ ਪਾਈਪਾਂ ਦਾ ਮੁਫਤ ਨਕਸ਼ਾ ਪ੍ਰਾਪਤ ਕਰਨ ਲਈ BC 1 Call ਨੂੰ ਕੰਮ ਸ਼ੁਰੂ ਹੋਣ ਤੋਂ ਘੱਟੋ-ਘੱਟ ਤਿੰਨ ਕੰਮ-ਕਾਜੀ ਦਿਨਾਂ ਪਹਿਲਾਂ ਕਾਲ ਕਰਨ। bc1c.ca ‘ਤੇ ਕਲਿੱਕ ਕਰੋ ਜਾਂ 1-800-474-6886 ‘ਤੇ ਕਾਲ ਕਰੋ।
 • ਦੇਣਦਾਰੀ ਬੀਮਾ – ਇਸ ਗੱਲ ਨੂੰ ਯਕੀਨੀ ਕਰੋ ਕਿ ਤੁਹਾਡੇ ਠੇਕੇਦਾਰ ਕੋਲ ਤੁਹਾਡੀ ਸੰਪਤੀ (ਪ੍ਰਾਪਰਟੀ) ਨੂੰ ਨੁਕਸਾਨ ਪਹੁੰਚਾਉਣ ਦੀ ਸਥਿਤੀ ਵਿੱਚ ਤੁਹਾਡੀ ਸੁਰੱਖਿਆ ਕਰਨ ਲਈ ਇਹ (ਨਕਲ ਦਿਖਾਉਣ ਲਈ ਕਹੋ) ਹੋਵੇ।
 • WorkSafeBC ਪ੍ਰਮਾਣ-ਪੱਤਰ – ਇਸ ਗੱਲ ਨੂੰ ਯਕੀਨੀ ਕਰੋ ਕਿ ਤੁਹਾਡੇ ਵੱਲੋਂ ਕੰਮ ‘ਤੇ ਰੱਖਿਆ ਜਾਣ ਵਾਲਾ ਠੇਕੇਦਾਰ ਰਜਿਸਟਰਡ ਹੈ, ਅਤੇ WorkSafeBC ਨਾਲ ਉਸਦਾ ਕਾਰਜ-ਵਿਹਾਰ ਸਹੀ ਹੈ। ਆਪਣੇ ਠੇਕੇਦਾਰ ਤੋਂ ਉਹਨਾਂ ਦਾ WorkSafeBC ਪ੍ਰਮਾਣ-ਪੱਤਰ ਮੰਗੋ ਜਿਸ ਤੋਂ ਤੁਹਾਨੂੰ ਉਹਨਾਂ ਦੇ ਮੌਜੂਦਾ ਕਾਰਜ-ਵਿਹਾਰ ਬਾਰੇ ਪਤਾ ਲੱਗੇਗਾ।
 • ਕਾਰੋਬਾਰ ਲਸੰਸ – ਇਸ ਗੱਲ ਨੂੰ ਯਕੀਨੀ ਕਰੋ ਕਿ ਠੇਕੇਦਾਰ ਕੋਲ ਤੁਹਾਡੇ ਸ਼ਹਿਰ ਵਿੱਚ ਕੰਮ ਕਰਨ ਦਾ ਇੱਕ ਲਸੰਸ ਹੈ। ਯਕੀਨੀ ਨਾ ਹੋਣ ‘ਤੇ, ਆਪਣੇ ਸ਼ਹਿਰ ਦੇ ਕਾਰੋਬਾਰ ਲਸੰਸ ਦਫਤਰ ਨਾਲ ਸੰਪਰਕ ਕਰੋ।
 • ਪਰਮਿਟ – ਡੈੱਕ ਜਾਂ ਵਾੜ ਦਾ ਨਿਰਮਾਣ ਕਰਨ ਵੇਲੇ, ਆਪਣੇ ਸ਼ਹਿਰ ਦੇ ਪਰਮਿਟ ਦਫਤਰ ਨਾਲ ਸੰਪਰਕ ਕਰਕੇ ਇਸ ਗੱਲ ਦੀ ਜਾਂਚ ਕਰੋ ਕਿ ਕੀ ਇਸ ਪ੍ਰੋਜੈਕਟ ਨੂੰ ਪਰਮਿਟ ਦੀ ਲੋੜ ਹੈ ਕਿ ਨਹੀਂ।
 • ਬੈਟਰ ਬਿਜ਼ਨੈੱਸ ਬਿਊਰੋ – ਇਸ ਗੱਲ ਦੀ ਜਾਂਚ ਕਰੋ ਕਿ ਕੀ ਤੁਹਾਡਾ ਠੇਕੇਦਾਰ ਬੈਟਰ ਬਿਜ਼ਨੈੱਸ ਬਿਊਰੋ ਤੋਂ ਮਾਨਤਾ-ਪ੍ਰਾਪਤ ਹੈ ਕਿ ਨਹੀਂ। ਅਤੇ ਭਾਵੇਂ ਉਹ ਨਾ ਵੀ ਹੋਣ, ਤੁਸੀਂ ਫਿਰ ਵੀ ਉਹਨਾਂ ਦੀ ਰੇਟਿੰਗ ਬਾਰੇ ਪਤਾ ਲਗਾ ਸਕਦੇ ਹੋ ਅਤੇ ਇਹ ਜਾਣ ਸਕਦੇ ਹੋ ਜੇਕਰ ਉਹਨਾਂ ਦੇ ਖਿਲਾਫ ਕੋਈ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ।
 • ਸੰਪਤੀ (ਪ੍ਰਾਪਰਟੀ) ਲਾਈਨਾਂ – ਜਾਣੋ ਕਿ ਤੁਹਾਡੀ ਸੰਪਤੀ (ਪ੍ਰਾਪਰਟੀ) ਦੀਆਂ ਲਾਈਨਾਂ ਦੀ ਸ਼ੁਰੂਆਤ ਕਿਹੜੀ ਜਗ੍ਹਾਂ ਤੋਂ ਹੁੰਦੀ ਹੈ ਅਤੇ ਉਹ ਕਿੱਥੇ ਖਤਮ ਹੁੰਦੀਆਂ ਹਨ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਤੁਸੀਂ ਸ਼ਹਿਰ ਦੀ ਸੰਪਤੀ (ਪ੍ਰਾਪਰਟੀ) ਉੱਤੇ ਖੁਦਾਈ ਨਹੀਂ ਕਰ ਰਹੇ।

ਜੇਕਰ ਤੁਸੀਂ ਫਿਰ ਵੀ ਕਿਸੇ ਗੈਸ ਪਾਈਪ ਨੂੰ ਸੱਟ ਮਾਰਦੇ ਹੋ, ਜਾਂ ਤੁਹਾਨੂੰ ਗੈਸ ਦੀ ਮੁਸ਼ਕ ਆਉਂਦੀ ਹੈ, ਤਾਂ ਕੀ ਕੀਤਾ ਜਾਵੇ?

ਜੋ ਵੀ ਤੁਸੀਂ ਕਰ ਰਹੇ ਹੋ, ਕਰਨਾ ਬੰਦ ਕਰ ਦਿਓ, ਕਿਸੇ ਵੀ ਬਿਜਲੀ ਦੇ ਉਪਕਰਨ ਜਾਂ ਮਸ਼ੀਨ ਨੂੰ ਬੰਦ ਕਰੋ ਅਤੇ FortisBC ਅਪਾਤਕਾਲ ਲਾਈਨ ਨੂੰ 1-800-663-9911 (24 ਘੰਟੇ ਉਪਲਬਧ) ਜਾਂ 911 ‘ਤੇ ਕਾਲ ਕਰੋ। ਜੋ ਕੋਈ ਵੀ BC 1 Call ਨੂੰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕਾਲ ਕਰਦਾ ਹੈ ਅਤੇ ਖੁਦਾਈ ਕਰਨ ਲਈ ਹੱਥ ਨਾਲ ਵਰਤੇ ਜਾਣ ਵਾਲੇ ਔਜਾਰਾਂ ਦੀ ਵਰਤੋਂ ਕਰਦਾ ਹੈ, ਉਸ ਵੱਲੋਂ ਕਿਸੇ ਗੈਸ ਪਾਈਪ ਨੂੰ ਨੁਕਸਾਨ ਹੋ ਜਾਣ ‘ਤੇ, ਉਸ ਲਈ ਮੁਰੰਮਤ ਦੇ ਖਰਚਿਆਂ ਨੂੰ ਮਾਫ਼ ਕੀਤਾ ਜਾ ਸਕਦਾ ਹੈ।