ਕੋਵਿਡ -19 ਦੀ ਮਹਾਂਮਾਰੀ ਦੌਰਾਨ ਬ੍ਰਿਟਿਸ਼ ਕੋਲੰਬੀਆ ਦਾ ਸਮਰਥਨ

ਮਹੱਤਵਪੂਰਣ ਬੁਨਿਆਦੀ ਸੇਵਾ ਦੇਣ ਵਾਲੇ ਹੋਣ ਦੇ ਨਾਤੇ, ਅਸੀਂ ਆਪਣੇ ਗਾਹਕਾਂ, ਕਰਮਚਾਰੀਆਂ ਅਤੇ ਉਨ੍ਹਾਂ ਦੀਆਂ ਕਮਿਊਨਿਟੀਆਂ ਦੀ ਸਿਹਤ, ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ ਹਨ। ਇਸ ਚੁਣੌਤੀ ਭਰਪੂਰ ਸਮੇਂ ਦੌਰਾਨ ਅਸੀਂ ਆਪਣੇ ਗਾਹਕਾਂ ਦੀ ਸਹਾਇਤਾ ਲਈ ਇਹ ਕੁਝ ਕਰ ਰਹੇ ਹਾਂ।

ਅਸੀਂ ਹਮੇਸ਼ਾਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ

ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਅਤੇ ਬਿਲਿੰਗ, ਭੁਗਤਾਨਾਂ ਅਤੇ ਊਰਜਾ ਨਾਲ ਸਬੰਧਤ ਹੋਰ ਸੇਵਾਵਾਂ ਸੰਬੰਧੀ ਸਹਾਇਤਾ ਪ੍ਰਦਾਨ ਕਰਨ ਲਈ ਇੱਥੇ ਹਾਜ਼ਰ ਹਾਂ। 

ਰਿਹਾਇਸ਼ੀ ਅਤੇ ਛੋਟੇ ਕਾਰੋਬਾਰੀ ਗਾਹਕ

 • ਗਾਹਕ ਰਿਕਵਰੀ ਫੰਡ: ਅਸੀਂ ਆਪਣੇ ਰਿਹਾਇਸ਼ੀ ਗਾਹਕਾਂ ਦਾ ਸਮਰਥਨ ਕਰ ਰਹੇ ਹਾਂ ਜੋ ਕੰਮ ਕਰਨ ਦੇ ਯੋਗ ਨਹੀਂ ਹਨ, ਜਾਂ ਜਿਨ੍ਹਾਂ ਦਾ ਕੰਮ ਛੁੱਟ ਗਿਆ ਹੈ, ਅਤੇ ਛੋਟੇ ਕਾਰੋਬਾਰ ਜਿਨ੍ਹਾਂ ਨੇ ਆਮਦਨ ਵਿੱਚ ਘਾਟੇ ਦਾ ਸਾਹਮਣਾ ਕੀਤਾ ਹੈ ਜਾਂ ਕੋਵਿਡ -19 ਫੈਲਣ ਕਾਰਣ ਜੋ ਆਪਣਾ ਕਾਰੋਬਾਰ ਬੰਦ ਕਰਨ ਲਈ ਮਜਬੂਰ ਹੋਏ ਹਨ। ਸਾਡੇ ਗਾਹਕ ਰਿਕਵਰੀ ਫੰਡ ਬਾਰੇ ਵਧੇਰੇ ਜਾਣੋ ਜਾਂ ਸਾਡੇ ਨਾਲ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8:00 ਵਜੇ ਤੋਂ ਸ਼ਾਮ 6:00 ਵਜੇ ਤਕ ਸੰਪਰਕ ਕਰੋ: 

  ਨੈਚੁਰਲ ਗੈਸ – 1-888-292-4104
  ਬਿਜਲੀ  - 1-888-292-4105
 • ਬਿਲਿੰਗ ਅਤੇ ਭੁਗਤਾਨ: ਇਸ ਔਖੇ ਸਮੇਂ ਵਿਚ ਅਸੀਂ ਦੇਰ ਨਾਲ ਭੁਗਤਾਨ ਕਰਨ ਸੰਬੰਧੀ ਫੀਸਾਂ ਮੁਆਫ ਕਰ ਦਿੱਤੀਆਂ ਹਨ ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਵਿੱਤੀ ਤੰਗੀ ਕਾਰਨ ਕਿਸੇ ਵੀ ਗਾਹਕ ਦੀ ਊਰਜਾ ਦਾ ਕਨੈਕਸ਼ਨ ਕੱਟਿਆ ਨਾ ਜਾਵੇ। ਸਾਡੀ ਟੀਮ ਤੁਹਾਡੇ ਬਿਲਿੰਗ ਸੰਬੰਧੀ ਸਵਾਲਾਂ ਵਿੱਚ ਤੁਹਾਡੀ ਮਦਦ ਕਰਨ ਲਈ ਤਿਆਰ ਹੈ ਅਤੇ ਸਹੂਲਤ ਅਨੁਸਾਰ ਭੁਗਤਾਨ ਦੀਆਂ ਚੋਣਾਂ ਨੂੰ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ।

  ਵਧੇਰੇ ਜਾਣਕਾਰੀ ਲਈ ਬਿਲਿੰਗ ਸਹਾਇਤਾ ’ਤੇ ਜਾਓ। 
 • ਸਾਨੂੰ ਸੰਪਰਕ ਕਰੋ:

  ਨੈਚੁਰਲ ਗੈਸ
  1-888-224-2710
  ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 7:00 ਤੋਂ ਸ਼ਾਮ 8:00 ਵਜੇ ਤਕ

  ਬਿਜਲੀ
  1-888-436-7847
  ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 7:00 ਤੋਂ ਸ਼ਾਮ 7:00 ਵਜੇ ਤਕ

  ਜਾਂ ਤੁਸੀਂ ਸਾਨੂ ਈਮੇਲ ਕਰ ਸਕਦੇ ਹੋ ਅਤੇ ਆਪਣੇ ਅਕਾਊਂਟ ਤਕ ਆਨਲਾਈਨ ਪਹੁੰਚ ਕਰ ਸਕਦੇ ਹੋ। ਸਾਡੇ ਵੱਡੇ ਵਪਾਰਕ ਅਤੇ ਉਦਯੋਗਿਕ ਗਾਹਕਾਂ ਲਈ, ਭੁਗਤਾਨ ਪ੍ਰਬੰਧਾਂ ਬਾਰੇ ਵਿਚਾਰ ਕਰਨ ਲਈ ਕਿਰਪਾ ਕਰਕੇ ਆਪਣੇ key account manager (ਮੁੱਖ ਅਕਾਊਂਟ ਮੈਨੇਜਰ) ਨਾਲ ਸੰਪਰਕ ਕਰੋ।

ਵੱਡੇ ਵਪਾਰਕ ਅਤੇ ਉਦਯੋਗਿਕ ਗਾਹਕ

 • ਸਾਡੇ ਵੱਡੇ ਵਪਾਰਕ ਅਤੇ ਉਦਯੋਗਿਕ ਗਾਹਕ ਭੁਗਤਾਨ ਪ੍ਰਬੰਧਾਂ ਬਾਰੇ ਵਿਚਾਰ ਕਰਨ ਲਈ ਕਿਰਪਾ ਕਰਕੇ ਆਪਣੇ key account manager (ਮੁੱਖ ਅਕਾਊਂਟ ਮੈਨੇਜਰ) ਨਾਲ ਸੰਪਰਕ ਕਰਨ।

ਬਾਹਰ ਕੰਮ ਕਰਦੇ ਸਾਡੇ ਮੁਲਾਜ਼ਮਾਂ ਅਤੇ ਕਮਿਊਨਿਟੀਆਂ ਨੂੰ ਸੁਰੱਖਿਅਤ ਰੱਖਣਾ

ਕੋਵਿਡ-19 ਜਨਤਕ ਸਿਹਤ ਐਮਰਜੰਸੀ ਦੌਰਾਨ ਫੋਰਟਿਸ ਬੀ.ਸੀ. ਨੂੰ ਮਹੱਤਵਪੂਰਣ ਬੁਨਿਆਦੀ ਸੇਵਾ ਦੇਣ ਵਾਲੇ ਮੰਨਿਆ ਗਿਆ ਹੈ।

ਤੁਹਾਨੂੰ ਲੋੜੀਂਦੀ ਊਰਜਾ ਪ੍ਰਦਾਨ ਕਰਨ

ਕੋਵਿਡ-19 ਜਨਤਕ ਸਿਹਤ ਐਮਰਜੰਸੀ ਦੌਰਾਨ ਇੱਕ ਮਹੱਤਵਪੂਰਨ ਬੁਨਿਆਦੀ ਸੇਵਾ ਦੇਣ ਵਾਲੇ ਹੋਣ ਦੇ ਨਾਤੇ, ਫੋਰਟਿਸ ਬੀ.ਸੀ. ਦੇ ਜਿਹੜੇ ਕਰਮਚਾਰੀ ਤੁਹਾਡੇ ਗੁਆਂਢ ਵਿੱਚ ਆ ਕੇ ਕੰਮ ਕਰ ਰਹੇ ਹਨ, ਉਨ੍ਹਾਂ ਦੇ ਉੱਥੇ ਆਉਣ ਦਾ ਕੋਈ ਢੁਕਵਾਂ ਕਾਰਣ ਹੈ – ਉਹ ਇਹ ਯਕੀਨੀ ਬਣਾ ਰਹੇ ਹੁੰਦੇ ਹਨ ਕਿ ਤੁਹਾਨੂੰ ਤੁਹਾਡੇ ਘਰ ਵਿੱਚ ਅਤੇ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਥਾਵਾਂ ਜਿਵੇਂ ਕਿ ਹਸਪਤਾਲ, ਮੁੱਢਲੀ ਸਹਾਇਤਾ ਦੇਣ ਵਾਲੀਆਂ ਏਜੰਸੀਆਂ, ਦੇਖਭਾਲ ਪ੍ਰਦਾਨ ਕਰਨ ਵਾਲੇ ਘਰਾਂ, ਫਾਰਮੇਸੀਆਂ ਅਤੇ ਗਰੋਸਰੀ ਸਟੋਰਾਂ ਨੂੰ ਲੋੜੀਂਦੀ ਊਰਜਾ ਮਿਲਦੀ ਰਹੇ। ਅਸੀਂ ਤੁਹਾਨੂੰ ਇਹ ਯਕੀਨ ਦਵਾਉਂਦੇ ਹਾਂ ਕਿ ਸਿਸਟਮ ਨੂੰ ਸੁਰੱਖਿਅਤ ਅਤੇ ਭਰੋਸੇਮੰਦ ਢੰਗ ਨਾਲ ਚਲਦਿਆਂ ਰੱਖਣ ਵਾਸਤੇ ਸਾਂਭ-ਸੰਭਾਲ ਦੇ ਕੰਮ ਲਈ ਸੇਵਾ ਨੂੰ ਰੋਕਣਾ ਜ਼ਰੂਰੀ ਹੋ ਜਾਂਦਾ ਹੈ। ਅਜਿਹਾ ਕਰਨ ਨਾਲ ਅਸੀਂ ਬਾਅਦ ਵਿਚ ਵੱਡੇ ਅਤੇ ਲੰਮੇ ਵਿਘਨ ਦੀ ਸੰਭਾਵਨਾ ਤੋਂ ਬਚ ਸਕਦੇ ਹਾਂ।

ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ

 

ਕਮਿਊਨਿਟੀ ਵਿੱਚ ਕੰਮ ਕਰਦੇ ਹੋਏ ਜਦੋਂ ਵੀ ਸੰਭਵ ਹੋ ਸਕੇਗਾ, ਸਾਡੇ ਕਾਮੇ ਉਚਿਤ ਸਰੀਰਕ ਦੂਰੀ ਬਣਾ ਕੇ ਰੱਖਣਗੇ। ਸਾਡੇ ਕਰਮਚਾਰੀਆਂ, ਗਾਹਕਾਂ ਅਤੇ ਉਨ੍ਹਾਂ ਦੀਆਂ ਕਮਿਊਨਿਟੀਆਂ ਦਾ ਖ਼ਤਰਾ ਘਟਾਉਣ ਲਈ, ਅਸੀਂ ਪਹਿਲਾਂ ਤੋਂ ਹੀ ਯੋਜਨਾਬੱਧ ਕੀਤੇ ਸਾਰੇ ਉਹ ਕੰਮ ਬੰਦ ਕਰ ਦਿੱਤੇ ਹਨ ਜਿਨ੍ਹਾਂ ਵਾਸਤੇ ਸਾਡੇ ਮੁਲਾਜ਼ਮ ਨੂੰ ਕਿਸੇ ਗਾਹਕ ਦੇ ਘਰ ਅੰਦਰ ਦਾਖ਼ਲ ਹੋਣਾ ਪੈਂਦਾ ਹੈ, ਜਿਵੇਂ ਕਿ ਮੀਟਰ ਬਦਲਣ ਦਾ ਕੰਮ।
 
ਜੇ ਕਿਸੇ ਐਮਰਜੰਸੀ ਸਥਿਤੀ ਵਿੱਚ ਸਾਡੇ ਕਰਮਚਾਰੀ ਦਾ ਗਾਹਕ ਦੇ ਘਰ ਅੰਦਰ ਦਾਖ਼ਲ ਹੋਣਾ ਲਾਜ਼ਮੀ ਹੋ ਜਾਵੇ ਤਾਂ ਸਾਡਾ ਕਰਮਚਾਰੀ ਨਿੱਜੀ ਸੁਰੱਖਿਆ ਵਾਲਾ ਸਾਜ਼ੋ-ਸਾਮਾਨ ਪਹਿਨੇਗਾ ਜਿਸ ਵਿੱਚ ਓਵਰਆਲ ਅਤੇ ਸਾਹ, ਅੱਖਾਂ ਅਤੇ ਹੱਥਾਂ ਲਈ ਸੁਰੱਖਿਆ ਸ਼ਾਮਲ ਹਨ।

 

ਤੁਹਾਨੂੰ ਸੂਚਿਤ ਕਰਨਾ

ਜਿਉਂ-ਜਿਉਂ ਸਥਿਤੀ ਵਿੱਚ ਤਬਦੀਲੀ ਆਉਂਦੀ ਰਹੇਗੀ, ਅਸੀਂ ਆਪਣੇ ਗਾਹਕਾਂ ਅਤੇ ਕਰਮਚਾਰੀਆਂ ਦੀਆਂ ਜ਼ਰੂਰਤਾਂ ਪ੍ਰਤੀ ਹੁੰਗਾਰਾ ਭਰਨ ਅਤੇ ਤੁਹਾਨੂੰ ਸੂਚਿਤ ਕਰਨ ਲਈ ਵਚਨਬੱਧ ਹਾਂ। ਸਾਡੇ ਸੰਪਰਕ ਕੇਂਦਰ ਤੁਹਾਡੀ ਸੇਵਾ ਲਈ ਹਾਜ਼ਰ ਹਨ, ਅਤੇ ਅਸੀਂ ਆਪਣੀ ਵੈਬਸਾਈਟ ਅਤੇ ਸੋਸ਼ਲ ਮੀਡੀਆ ਫੀਡਸ ’ਤੇ ਤਾਜ਼ੀ ਜਾਣਕਾਰੀ ਪੋਸਟ ਕਰਾਂਗੇ।